Philosophy perspective of education Solved papers in punjabi B.Ed ist sem
SUBMITTED BY:- SARIKA
CLASS:- B.ED 1ST SEM
COLLEGE ROLL NO.:- B.ED062
SUBMITTED TO:- PROF. TEJINDER SINGH
ਪ੍ਰਸ਼ਨ:- ਦਰਸ਼ਨ ਦੀ ਪ੍ਰਕਿਰਤੀ ਵਿਚਾਰੋ
ਉੱਤਰ:- ਦਰਸ਼ਨ ਸ਼ਬਦ ਦੀ ਉਤਪਤੀ ਗ੍ਰੀਕ ਭਾਸ਼ਾ ਦੇ ਦੋ ਸ਼ਬਦ ਫਈਲੋਸ ਅਤੇ ਸੋਫੀਆ ਤੋਂ ਹੋਈ ਹੈ’| ਫਈਲੋਸ ਦਾ ਅਰਥ ਹੈ ਪ੍ਰੇਮ ਅਤੇ ਸੋਫੀਆ ਦਾ ਅਰਥ ਹੈ ਗਿਆਨ| ਇਸ ਤਰ੍ਹਾਂ philosophy ਦਾ ਅਰਥ ਹੋਇਆ ਗਿਆਨ ਦਾ ਪ੍ਰੇਮ|
ਇਸ ਦ੍ਰਿਸ਼ਟੀ ਤੋਂ ਗਿਆਨ ਤੇ ਸੱਚ ਦੀ ਖੋਜ ਕਰਨਾ ਅਤੇ ਉਸ ਦੇ ਵਾਸਤਵਿਕ ਸਰੂਪ ਨੂੰ ਸਮਝਣ ਦੀ ਕਲਾ ਨੂੰ philosophy ਦਾ ਦਰਸ਼ਨ ਕਹਿੰਦੇ ਹਨ| ਕਿਸੇ ਕਾਰਜ ਕਰਨ ਤੋਂ ਪਹਿਲਾਂ, ਇਸ ਕਲਾ ਦਾ ਪ੍ਰਯੋਗ ਗ ਕਰਨ ਵਾਲੇ ਨੂੰ philosopher ਦਾ ਨਾਮ ਦਿੱਤਾ ਜਾਂਦਾ ਹੈ|
ਪ੍ਰਕਿਰਤੀ ਦੀ ਖੋਜ:- ਦਰਸ਼ਨ ਪ੍ਰਾਕਿਰਤਕ ਦੇ ਸਮੁੱਚੇ ਦਰਸ਼ਨ ਦੀ ਖੋਜ ਹੈ| ਜਿਸਦੇ ਅੰਤਰਗਤ ਪਰਮਾਤਮਾ, ਆਤਮਾ ਤੇ ਪਰਕਿਰਤੀ ਬਾਰੇ ਡੁਬਾਈ ਅਤੇ ਜ਼ੋਰ ਨਾਲ ਵਿਚਾਰ ਕਿੱਤਾ ਜਾਂਦਾ ਹੈ| ਵੈੱਬੇਰ ਦਾ ਕਥਨ ਹੈ “ ਦਰਸ਼ਨ ਸ਼ਸਤਰ ਪ੍ਰਕਿਰਤੀ ਦੇ ਸਮੁੱਚੇ ਦਰਸ਼ਨ ਦੀ ਖੋਜ ਹੈ ਵਸਤਾਂ ਦੇ ਸੁਭਾਅ ਦਾ ਵਿਆਪਕ ਦ੍ਰਿਸ਼ਟੀਕੋਣ ਹੈ’’|
ਸੱਚ ਦੀ ਖੋਜ:- ਦਰਸ਼ਨ, ਸੱਚ ਅਤੇ ਵਾਸਤਵਿਕਤਾ ਦੀ ਖੋਜ ਹੈ ਇਸ ਵਿੱਚ ਤਰਕਸ਼ੀਲ ਖੋਜ ਦੇ ਆਧਾਰ ਦੇ ਸੱਚ, ਤੇ ਸੱਚਾਈ ਦੀ ਖੋਜ ਕੀਤੀ ਜਾਂਦੀ ਹੈ ਇਸ ਵਿੱਚ ਸਬ ਵਸਤਾਂ ਦੇ ਰੂਪ ਦੀ ਸਰਬ ਵਿਆਪਕ ਵਿਆਖਿਆ ਕੀਤੀ ਜਾਂਦੀ ਹੈ|
ਸੱਚ ਕੀ ਹੈ ਸੱਚਾਈ ਤਕ ਲੈ ਕੇ ਜਾਣਾ ਹੀ ਦਰਸ਼ਨ ਹੈ ਦਰਸ਼ਨ ਸੱਚ ਦੀ ਹੀ ਗਲ ਕਰਦਾ ਹੈ ਸੱਚ ਦੀ ਖੋਜ ਕਰਨਾ ਅਤੇ ਸੱਚਾਈ ਦੀ ਖੋਜ ਕਰਾਉਣ ਨੂੰ ਹੀ ਕਹਿੰਦੇ ਹਨ|
ਪ੍ਰਸ਼ਨ :-ਦਰਸ਼ਨ ਦਾ ਕਾਰਜ ਖੇਤਰ ਦੀ ਚਰਚਾ ਕਰੋ
ਉੱਤਰ:-ਕਿਸੇ ਵਿਸ਼ੇ ਦੇ ਖੇਤਰ ਵਿੱਚ ਓਹ ਸਭ ਕੁਛ ਸ਼ਾਮਿਲ ਹੁੰਦਾ ਹੈ ਜਿਸਦਾ ਉਸਦੇ ਅੰਤਰਗਤ ਅਧਿਐਨ ਕੀਤਾ ਜਾਂਦਾ ਹੈ| ਦਰਸ਼ਨ ਸ਼ਾਸਤਰ ਦਾ ਕਾਰਜ ਬਹੁਤ ਵਿਸ਼ਾਲ ਅਤੇ ਵਿਆਪਕ ਹੈ| ਭਾਰਤੀ ਵਿਚਾਰ ਅਨੁਸਾਰ, ਜੀਵ ਤੇ ਦਰਸ਼ਨ, ਇੱਕ ਦੂਸਰੇ ਦੇ ਪੁਰਖ ਹਨ ਇਸ ਤਰਾਂ ਮਨੁੱਖੀ ਜੀਵਨ ਹੀ ਦਰਸ਼ਨ ਹੈ |
ਦਰਸ਼ਨ ਇੱਕ ਦਾਰਸ਼ਨਿਕ ਵਿਗਿਆਨ ਦੇ ਰੂਪ ਵਿੱਚ:- ਦਰਸ਼ਨ ਸ਼ਾਸਤਰ ਦੇ ਕਾਰਜ ਖੇਤਰ, ਵਿੱਚ ਭਿੰਨ ਤਰ੍ਹਾਂ ਦੇ ਦਾਰਸ਼ਨਿਕ ਵਿਗਯਾਨ ਸ਼ਾਮਿਲ ਹਨ, ਜੋ ਇਸਦੇ ਕਾਰਜ ਖੇਤਰ ਦੇ ਮਹੱਤਵਪੂਰਣ ਭਾਗ ਹਨ|
ਦਰਸ਼ਨ ਸ਼ਾਸਤਰ ਦਾ ਵਿਸ਼ਾ ਵਸਤ:- ਦਰਸ਼ਨ ਸ਼ਾਸਤਰ ਦਾ ਕਾਰਜ ਖੇਤਰ, ਇਸ ਦੇ ਅੰਤਰਗਤ ਆਉਣ ਵਾਲੇ ਵਿਸ਼ੇ ਵਸਤੂ ਤੋਂ ਵੀ ਸਪਸ਼ਟ ਹੁੰਦੇ ਹਨ| ਕਿਸੇ ਦਾਰਸ਼ਨਿਕ ਦੇ ਦਾਰਸ਼ਨਿਕ ਵਿਚਾਰ ਦਾ ਅਗਿਆਨ ਕਰਨ ਸਮੇ, ਅਸੀਂ ਦਰਸ਼ਨ ਦੀਆਂ ਵਿਭਇਨ ਸ਼ਿਖਾਵਾਂ ਦੇ ਅੰਤਰਗਤ ਉਸਦੇ ਵਿਚਾਰ ਦੀ ਜਾਂਚ ਕਰਦੇ ਹਨ|
ਗਿਆਨ ਮੀਮਾਂਸਾ:- ਇਸ ਦਾ ਸੰਬੰਧ ਮੂਲ ਦੇ ਸਧਾਰਨ ਸਿਧਾਂਤ ਅਤੇ ਮੂਲ ਦੀਆਂ ਕਿਸਮ ਤੇ ਪ੍ਰਾਕਿਰਤਕ ਨਾਲ ਹੈ|
ਵਿਗਯਾਂਨ ਦਾ ਦਰਸ਼ਨ:- ਦਰਸ਼ਨ ਦੀ ਇਸ ਸ਼ਾਖ਼ਾਂ ਦਾ ਰਿਸ਼ਤਾ ਵੱਖ ਮਾਂਤਵਾ ਅਤੇ ਨਤੀਜੇ ਦੀ ਦਾਰਸ਼ਨਿਕ ਪੜਤਾਲ ਨਾਲ ਹੈ|
ਪ੍ਰਸ਼ਨ3:-ਦਰਸ਼ਨ {ਪ੍ਰਾਕਿਰਤਕ ਅਤੇ ਖੇਤਰ} ਦੇ ਪਰਭਾਵ ਬਾਰੇ ਜਾਣਕਾਰੀ ਦਿਓ|
ਉੱਤਰ:- ਦਰਸ਼ਨ ਸਿਫ਼ਰ ਸਿੱਖਿਆ ਦੇ ਉਦੇਸ਼ ਨਿਰਧਾਰਿਤ ਕਰਨ ਦਾ ਇੱਕ ਸ਼ਕਤੀਸ਼ਾਲੀ ਕਾਰਣ ਹੀ ਨਹੀਂ ਹੈ ਸਗੋਂ ਇਹ ਸਿੱਖਿਆ ਦੇ ਵਿਸ਼ੇ ਵਸਤੂ ਬਾਰੇ ਫੈਸਲਾ ਕਰਨ ਦਾ ਵੀ ਇੱਕ ਮਜ਼ਬੂਤ ਕਰਕ ਹੈ ਜੇਕਰ ਉਦੇਸ਼ ਦੱਸਦੇ ਹਨ, ਸਿੱਖਿਆ ਕਿਉ? ਵਿਸ਼ਾ ਵਸਤੂ ਦੱਸਦਾ ਹੈ ਸਿੱਖਿਆ ਕੇਹੜੀ ਅਤੇ ਸਿੱਖਿਆ ਸ਼ਾਸਤਰ ਸਿੱਖਿਆ ਕਿਸ ਤਰ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਇਸ ਤਰ੍ਹਾਂ, ਜਦੋਂ ਸਿੱਖਿਆ ਉਦੇਸ਼ ਦਰਸ਼ਨ ਵੱਲੋਂ ਮਿਥੇ ਜਾਂਦੇ ਹਨ| ਤਾਂ ਇਹ ਪ੍ਰਸ਼ਨ ਪੁੱਛਦਾ ਹੈ ਕੀ ਸਿੱਖਿਆ ਦਾ ਕੀ ਵਿਸ਼ਾ ਵਸਤੂ ਹੋਣਾ ਚਾਹੀਦਾ ਹੈ ਜੋ ਵਿਦਿਆਰਥੀ ਨੂੰ ਪ੍ਰਦਾਨ ਕਿੱਤਾ ਜਾਵੇ ਤਾਂ ਜੋ ਸਿੱਖਿਆ ਦੇ ਨਿਰਧਾਰਿਤ ਉਦੇਸ਼ ਪੂਰੇ ਜਾਂ ਪ੍ਰਾਪਤ ਕੀਤੇ ਜਾਂ ਸਕਣ|
ਸਿੱਖਿਆ ਦੇ ਦਾਰਸ਼ਨਿਕ ਆਧਾਰਾਂ ਉਪਰ ਆਧਾਰਿਤ ਪਾਠਕ੍ਰਮ ਦੇ ਹੇਠ ਲਿਖੇ ਲੱਛਣ ਦ੍ਰਿਸ਼ਟੀਗੋਚਰ ਹੁੰਦੇ ਹਨ|
ਪ੍ਰਸ਼ਨ:- ਆਦਰਸ਼ ਵਾਦੀਆਂ ਵੱਲੋਂ ਪਰਚਾਰੋ ਜਾਂਦੇ ਸਿੱਖਿਆ ਦੇ ਨਿਸ਼ਾਨੇ ਦਰਜ ਕਰੋ
ਉੱਤਰ 1. ਸਵੈ ਅਨੁਭਵ= ਆਦਰਸ਼ ਵਾਦ ਅਨੁਸਾਰ, ਮਨੁੱਖ ਈਸ਼ਵਰ ਦੀ ਸਭ ਤੋਂ ਮਹਾਨ ਤੇ ਸੁੰਦਰ ਰਚਨਾ ਹੈ| ਇਹ ਦਰਸ਼ਨ ਮਾਨਵ ਸਖਸ਼ਿਅਤ ਤਦ ਹੀ ਉੱਚਾ ਉਠ ਸਕਦੀ ਹੈ ਜੇ ਓਹ ਸਮਾਜਿਕ ਅਤੇ ਸਭਿਆਚਾਰਕ ਵਿੱਚ ਸਵੈ ਦੀਆਂ ਉੱਤਮ ਸ਼ਕਤੀਆਂ ਪ੍ਰਾਪਤ ਕਰਕੇ ਦਿਖਾਏ| ਇਸ ਕਰ ਕੇ ਏਡਮਸ ਨੇ ਸਵੈ ਅਨੁਭਵ ਉਤੇ ਬਹੁਤ ਜ਼ੋਰ ਦਿੱਤਾ ਹੈ |
ਇੱਛਾ ਸ਼ਕਤੀ ਦਾ ਵਿਕਾਸ = ਸਵੈ ਅਨੁਭਵ ਲਈ ਇੱਛਾ ਸ਼ਕਤੀ ਦਾ ਵਿਕਾਸ ਬਹੁਤ ਜਰੂਰੀ ਹੈ| ਇੱਛਾ ਸ਼ਕਤੀ ਮਨੁੱਖ ਦੀ ਸਖਸ਼ਿਅਤ ਵਿੱਚ ਉਤਸ਼ਾਹ, ਹੌਸਲਾ ਅਤੇ ਆਸ ਦਾ ਸੰਚਾਰ ਕਰਦੀ ਹੈ | ਮਨੁੱਖ ਆਪਣੀ ਕਿਸਮਤ ਦਾ ਆਪ ਨਿਰਮਾਤਾ ਹੈ ਇਸ ਲਈ ਅਧਿਆਪਕ ਨੂੰ ਚਾਹੀਦਾ ਹੈ ਕੀ ਓਹ ਬੱਚੇ ਦੀ ਇੱਛਾ ਸ਼ਕਤੀ ਅਤੇ ਵਿਕਾਸ ਉੱਤੇ ਕਾਫੀ ਜੋਰ ਦੇਣ|
ਪਵਿੱਤਰ ਜੀਵਨ ਲਈ ਤਿਆਰੀ ਕਰਨਾ = ਆਦਰਸ਼ ਵਾਦੀਆਂ ਅਨੁਸਾਰ, ਬੱਚੇ ਅੰਦਰ ਅਧਿਆਤਮਿਕ ਮੁਲਾ ਦੀ ਪ੍ਰਾਪਤੀ ਸ਼ਰਧਾ ਉਤਪੰਨ ਕਰਨ ਲਈ ਓਹਨਾਂ ਸਾਰਿਆ ਪ੍ਰਿਸਥਿਤਿਆ ਦੀ ਸਿਰਜਣਾ ਕਰਨਾ ਜਰੂਰੀ ਹੈ| ਜਿੰਨਾਂ ਵਿੱਚ ਰਹਿੰਦੇ ਹੋਏ ਓਹ ਪਵਿੱਤਰ ਜੀਵਨ ਬਤੀਤ ਕਰ ਕੇ ਅਧਿਆਤਮਿਕ ਪੂਰਨਤਾ ਪ੍ਰਾਪਤ ਕਰਨ|
ਪ੍ਰਸ਼ਨ:- ਅਨੁਭਵਾਦੀਆਂ ਵੱਲੋਂ ਅਧਿਆਪਨ ਦੀਆਂ ਵਿਧੀਆਂ ਬਾਰੇ ਚਰਚਾ ਕਰੋ
ਉੱਤਰ:- ਇਹ ਸਿਧਾਂਤਾਂ ਉਤੇ ਆਧਾਰਿਤ ਉਪਯੋਗਤਾ ਵਾਦੀਆਂ ਨੇ ਹੇਠ ਲਿਖੇ ਸਿੱਖਿਆ ਦਾ ਪ੍ਰਤਿਪਾਦਨ ਕੀਤਾ|
1 ਪ੍ਰੋਜੈਕਟ ਵਿਧੀ= ਇਹ ਸਿੱਖਿਆ ਵਿਧੀ ਜੋਹਨ ਡੀਉਵਿ ਦੇ ਸ਼ੀਸ਼ ਕੀਪਤ੍ਰਿਕ ਨੇ ਉਪਯੋਗਵਾਦ ਸਿੱਖਿਆ ਦੇ ਸਿਧਾਂਤਾਂ ਅਨੁਸਾਰ ਤਿਆਰ ਕੀਤੀ| ਕਿਲਪਤ੍ਰਕ ਨੇ ਪ੍ਰਾਜੈਕਟ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ ਪ੍ਰਾਜੈਕਟ ਇੱਕ ਸਮੁੱਚੀ ਮਨੋਰਥ ਭਰਪੂਰ ਕਾਰਜਸ਼ੀਲਤਾ ਹੈ ਜੇਹੜੀ ਸਮਾਜਿਕ ਵਾਤਾਵਰਣ ਵਿੱਚ ਅੱਗੇ ਵੱਧਦੀ ਹੈ | ਇਸ ਵਿੱਚ ਸਕੂਲ ਪਾਠਕ੍ਰਮ ਤੇ ਵਸਤੂ ਬੱਚੇ ਦੇ ਪੱਖ ਤੋਂ ਵਿਚਾਰੇ ਜਾਂਦੇ ਹਨ|
ਪ੍ਰਯੋਗਵਾਦੀ ਵਿਧੀ= ਉਪਯੋਗਤਾ ਵਾਦ ਵੱਲੋਂ ਸਿੱਖਿਆ ਵਿਦਿਆਂ ਸਬੰਧੀ ਦੂਜੀ ਵੱਡੀ ਦੇਣ ਪ੍ਰਤਿਯੋਗੀ ਵਿਧੀ ਹੈ| ਇਸ ਵਿਧੀ ਅਨੁਸਾਰ, ਹਰ ਪ੍ਰਕਾਰ ਦਾ ਗਿਆਨ ਵਿਦਿਆਰਥੀ ਵੱਲੋਂ ਆਪਣੇ ਆਪ ਪ੍ਰਿਯੋਗਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ| ਇਸ ਪ੍ਰਕਾਰ ਉਪਯੋਗਤਾਵਾਦੀ ਸਕੂਲ ਨੂੰ ਸਮਾਜਿਕ ਕਰਾਜਸ਼ੀਲਤਾ ਦੇ ਰੂਪ ਵਿੱਚ ਦੇਖਦੇ ਹਨ| ਓਹ ਸਿੱਖਣ ਤਕਨੀਕ ਵਿੱਚ ਸਾਰਾ ਜ਼ੋਰ ਬੱਚੇ ਊਤੇ ਦਿੰਦੇ ਹਨ| ਨਾ ਕੀ ਪੁਸਤਕ ਜਾਂ ਅਧਿਆਪਕ ਉੱਤੇ |
ਪ੍ਰਸ਼ਨ:- ਆਰ ਐਨ ਟੈਗੌਰ ਵੱਲੋਂ ਦਰਸਾਏ ਸਿੱਖਿਆ ਦੇ ਨਿਸ਼ਾਨੇ ਦਰਜ ਕਰੋ|
ਉੱਤਰ:- ਟੈਗੋਰ ਨੇ ਸਿੱਖਿਆ ਬਾਰੇ ਆਪਣੇ ਵਿਚਾਰ ਇਹਨਾਂ ਸ਼ਬਦਾਂ ਵਿੱਚ ਪ੍ਰਗਟ ਕੀਤੇ ਹਨ :- ਸਿੱਖਿਆ ਜੀਵਨ ਦਾ ਇੱਕ ਸੰਜੀਵੀ ਭਾਗ ਹੈ | ਇਹ ਵਿਦਿਆਰਥੀ ਦੀ ਅਗਿਆਨਤਾ ਬੀਮਾਰੀ ਨੂੰ ਠੀਕ ਕਰਨ ਲਈ, ਹਸਪਤਾਲ ਦੇ ਦੁਖਦਾਈ ਇਲਾਜ ਵਾਂਗ ਨਹੀਂ ਸਗੋਂ ਇਹ ਓਹਨਾਂ ਦੀ ਮਾਨਸਿਕ ਸ਼ਕਤੀ ਦਾ ਸੇਹਤਮੰਦ ਤੇ ਕੁਦਰਤੀ ਪ੍ਰਗਟਾ ਹੈ|
ਸ਼ਰੀਰਕ ਸਿੱਖਿਆ ਦਾ ਪ੍ਰਬੰਧ= ਟੈਗੋਰ ਦਾ ਵਿਸ਼ਵਾਸ ਸੀ ਕੀ ਸੇਹਤਮੰਦ ਮਨ ਲਈ , ਸੇਹਤਮੰਦ ਸ਼ਰੀਰ ਆਵੱਸ਼ਕ ਹੈ | ਇਸ ਲਈ ਓਹਨਾਂ ਨੇ ਇਸ ਗਲ ਤੇ ਜੋਰ ਦਿੱਤਾ ਕੀ ਸਿੱਖਿਆ ਦਾ ਪਹਿਲਾ ਉਦੇਸ਼ ਬੱਚੇ ਦੇ ਸ਼ਰੀਰ ਦਾ ਵਿਕਾਸ ਕਰਨਾ ਹੈ| ਇਸ ਦ੍ਰਿਸ਼ਟੀ ਤੋਂ ਸਿੱਖਿਆ ਅਜਿਹੀ ਹੋਣੀ ਚਾਹੀਦਾ ਹੈ ਜਿਸ ਨੂੰ ਪ੍ਰਾਪਤ ਕਰਕੇ ਬੱਚਾ ਦੇ ਸ਼ਰੀਰ ਦ ਵਿਕਾਸ ਪੂਰਨ ਰੂਪ ਵਿੱਚ ਹੋ ਸਕੇ|
ਮਾਨਸਿਕ ਵਿਕਾਸ ਦਾ ਉਦੇਸ਼= ਟੈਗੋਰ ਅਨੁਸਾਰ ਸਿੱਖਿਆ ਦਾ ਦੂਸਰਾ ਉਦੇਸ਼ ਬੱਚੇ ਦੇ ਮਾਨਸਿਕ ਵਿਕਾਸ ਕਰਨਾ ਹੈ| ਬੱਚੇ ਪੁਸਤਕਾਂ
ਤੋਂ ਨਹੀਂ ਸਗੋਂ ਪ੍ਰਾਕਿਰਤਕ ਕਿਰਿਆਵਾਂ ਤੋਂ ਵਾਸਤਵਿਕ ਜੀਵਨ ਦੇ ਹਾਲਾਤਾਂ ਵਿੱਚ ਰਹਿੰਦੇ ਹੋਏ ਗਿਆਨ ਨੂੰ ਪ੍ਰਤੱਖ ਰੂਪ ਵਿੱਚ ਗ੍ਰਹਿਣ ਕਰਨਾ ਚਾਹੀਦਾ ਹੈ| ਓਹਨਾਂ ਦੇ ਸ਼ਬਦਾਂ ਵਿੱਚ ਪੁਸਤਕ ਦੇ ਮੁਕਾਬਲੇ ਪ੍ਰਤੱਖ ਰੂਪ ਵਿੱਚ ਜੀਵਤ ਵਿਅਕਤੀ ਨੂੰ ਜਾਣਨ ਦਾ ਯਤਨ ਕਰਨਾ ਹੀ ਸਚਿ ਸਿੱਖੀਆਂ ਹੈ|
ਨੈਤਿਕ ਅਤੇ ਅਧਿਆਤਮਿਕ ਵਿਕਾਸ ਦੇ ਉਦੇਸ਼:- ਆਦਰਸ਼ ਵਾਦੀ ਵਾਂਗ, ਟੈਗੋਰ ਨੇ ਸਿੱਖਿਆ ਦਾ ਇੱਕ ਉਦੇਸ਼ ਨੈਤਿਕ ਤੇ ਅਧਿਆਤਮਿਕ ਵਿਕਾਸ ਦਿਸਿਆ ਹੈ | ਨੈਤਿਕ ਸਿੱਖਿਆ ਬਾਰੇ ਓਹਨਾਂ ਨੇ ਆਪਣੇ ਨਿਬੰਧਾਂ ਵਿੱਚ ਅਨੇਕ ਨੈਤਿਕ ਤੇ ਅਧਿਆਤਮਿਕ ਮੂਲ ਦੇ ਆਦਰਸ਼ ਦਾ ਵੇਰਵਾ ਦਿੱਤਾ ਹੈ |
ਪ੍ਰਸ਼ਨ- ਸਵਾਮੀ ਵਿਵੇਕਾਨੰਦ ਵੱਲੋਂ ਪ੍ਰਸਤੁਤ ਸਿੱਖਿਆ ਦਾ ਸੰਕਲਪ ਸਪਸ਼ਟ ਕਰੋ|
ਉੱਤਰ :- ਸਵਾਮੀ ਜੀ ਅਨੁਸਾਰ ਸਿੱਖਿਆ ਦਾ ਅਰਥ ਕੇਵਲ ਓਹਨਾਂ ਸੂਚਨਾਵਾਂ ਤੋਂ ਹੀ ਨਹੀਂ ਹੈ, ਜੋ ਬੱਚੇ ਦੇ ਦਿਮਾਗ ਵਿੱਚ ਜ਼ਬਰਦਸਤੀ ਠੁਸਿਆਂਜਾਂਦਾ ਹੈ| ਓਹਨਾਂ ਨੇ ਲਿਖੇ ਹੈ – ਜੇਕਰ ਸਿੱਖਿਆ ਦਾ ਅਰਥ ਸੂਚਨਾਵਾਂ ਤੋਂ ਹੁੰਦਾ ਹੈ ਤਾਂ ਪੁਸਤਕਾਲੇ ਸੰਸਾਰ ਦੇ ਸਰਵ ਸ੍ਰੇਸ਼ਟ ਸੰਤ ਹੁੰਦੇ ਅਤੇ ਵਿਸ਼ਵ ਕੋਸ਼ ਰਿਸ਼ੀ ਬਣ ਜਾਂਦੇ|
ਪੂਰਨਤਾ ਦਾ ਅਭਿਵਿਅੰਜਨਾ= ਸਵਾਮੀ ਜੀ ਅਨੁਸਾਰ ਸਿੱਖਿਆ ਉਸ ਪੂਰਨਤਾ ਦੀ ਅਭਿਵਿਅੰਜਨਾ ਹੈ ਜੋ ਮਨੁੱਖ ਵਿੱਚ ਪਹਿਲਾ ਤੋਂ ਹੀ ਵਿਦਮਾਨ ਹੈ ਇਸ ਦਾ ਅਰਥ ਹੈ ਕੀ ਹਰੇਕ ਵਿਅਕਤੀ ਵਿੱਚ ਜਨਮ ਤੋਂ ਹੀ ਕੁਝ ਜਾਤ ਸ਼ਕਤੀਆਂ ਨਿਹਿਤ ਹੁੰਦੀਆਂ ਹਨ| ਸਿੱਖਿਆ ਦੁਆਰਾ ਇਹਨਾਂ ਸ਼ਕਤੀਆਂ ਦਾ ਵਿਕਾਸ ਕਰਕੇ ਓਹਨਾਂ ਨੂੰ ਪੂਰਨਤਾ ਤਕ ਪਹੁੰਚੇਂ ਜਾਂਦਾ ਹੈ |
ਸਵੈ ਵਿਕਾਸ= ਓਹਨਾਂ ਦੇ ਅਨੁਸਾਰ ਸਿੱਖਿਆ ਸਵੈ ਵਿਕਾਸ ਦੀ ਪ੍ਰਕ੍ਰਿਆ ਹੈ ਕਯੋਂਕਿ ਬੱਚਾ ਆਪਣੇ ਅੱਪ ਨੂੰ ਸਿਖਿਅਤ ਕਰਦਾ ਹੈ ਓਹ ਆਪਣੇ ਆਪ ਸਿੱਖਣ ਤੇ ਸਵੈ ਸਿੱਖਿਆ ਵਿੱਚ ਵਿਸ਼ਵਾਸ ਰੱਖਦੇ ਹਨ | ਅਧਿਆਪਕ ਦਾ ਯੋਗਦਾਨ ਸਿਰਫ ਕੰਮ ਨੂੰ ਸੋਖਾਂ ਕਰਨਾ ਹੈ |
ਕਿਤਾਬੀ ਪੜਾਈ ਰੱਟਾ ਲੱਗਾਉਣ ਵਾਲੀ ਪੜਾਈ ਅਤੇ ਬਹੁਤ ਸਾਰੀਆਂ ਸੂਚਨ ਵਾਂ ਨਾਲ ਵਿਦਿਆਰਥੀ ਦਾ ਦਿਮਾਗ ਭਰਨਾ ਸਿੱਖਿਆ ਦਾ ਕੰਮ ਨਹੀਂ ਹੈ|
ਪ੍ਰਸ਼ਨ:-ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰੋ
ਉੱਤਰ:- ਇਹ ਵਿਅਕਤੀ ਦੇ ਜੀਵਨ ਵਿੱਚ ਮੁਲਾ ਦਾ ਬਹੁਤ ਮਹੱਤਵ ਹੈ| ਮੂਲ ਓਹ ਗੁਣ ਹੈ ਜੋ ਆਤਮਾ ਦੀ ਪਵਿੱਤਰਤਾ ਵਿੱਚੋਂ ਉਮਗਦੇ ਹਨ| ਇਸੇ ਨੇ ਹੀ ਮਨੁੱਖ ਜਾਤਿ ਨੂੰ ਜਾਨਵਰ ਨਾਲੋਂ ਵਖਰਾਇਆ ਹੈ |
ਮੁੱਲਾਂ ਦੇ ਗੁਣ= ਮੁੱਲਾਂ ਦੇ ਗੁਣ ਮਾਨਵਤਾ ਲਈ ਬਹੁਤ ਮਹੱਤਵਪੂਰਨ ਹਨ
ਮੁੱਲ ਸੰਵੇਦਨਾਵਾਂ ਹਨ ਜਿਵੇਂ ਪਿਆਰ ਜੋ ਮਨ ਵਿਚਾਰ ਤੇ ਇੱਛਾ ਨਾਲ ਜੁੜੇਂ ਹੁੰਦਾ ਹੈ ਜੇਹੜੇ ਮਜ਼ਬੂਤ ਡੁੰਗੇ ਤੇ ਚਿਰੰਜੀਵੀ ਹੈ |
ਇਹ ਮੁੱਲ ਆਪਣੇ ਆਪ ਵਿੱਚ ਹਰ ਤਰ੍ਹਾਂ ਨਾਲ ਸੰਪੂਰਨ ਸੁੰਦਰਤਾ ਵਾਂਗ ਹੁੰਦਾ ਹੈ|
ਇਹ ਵਿਅਕਤੀ ਨੂੰ ਰੂਹਾਨੀ ਤੇ ਰੱਬੀ ਪੱਖ ਹੈ|
ਵਿਅਕਤੀ ਲਈ ਮਹੱਤਤਾ
ਮੁੱਲ ਇੱਕ ਵਿਅਕਤੀ ਦੀ ਨੈਤਿਕ ਸ਼ਕਸ਼ਿਯਤ ਨੂੰ ਆਕਾਰ ਪ੍ਰਦਾਨ ਕਰਦਾ ਹੈ|
ਮੁੱਲ ਵਿਅਕਤੀ ਦੇ ਸੁੰਦਰ ਜਾਂ ਵਧੀਆ ਪੱਖ ਨੂੰ ਵਧਾਉਂਦੇ ਹਨ|
ਮੁੱਲ ਇੱਕ ਸਮਾਜ ਨੂੰ ਸੁਖਦਾਈ ਪਦਵੀ ਤਕ ਲੈ ਜਾਂਦੇ ਹਨ |
ਮੁੱਲ ਵਿਅਕਤੀ ਦੇ ਵਿਚਾਰ ਚਿੰਤਨ ਤੇ ਕ੍ਰਿਆਵਾਂ ਨੂੰ ਪ੍ਰਭਾਵਤ ਕਰਦਾ ਹੈ |
ਪ੍ਰਸ਼ਨ:- ਕਦਰ ਕੀਮਤ ਦੀ ਦਰਜੇਬੰਦੀ ਦਰਜ ਕਰੋ
ਉੱਤਰ:- ਬਹੁਤੇ ਸਿੱਖਿਆ ਸ਼ਾਸਤਰੀ ਸੂਝਵਾਨ ਪਸੰਦ ਦੇ ਦੂਰਵਰਤੀ ਮੁੱਲਾਂ ਨੂੰ ਤਤਕਾਲੀ ਮੁੱਲਾਂ ਤੋਂ ਵੱਧ ਤੋਂ ਵਧੇਰੇ ਉੱਚ ਦਰਜਾ ਦਿੰਦੇ ਹਨ| ਪਿਛਲੇ ਉਪ ਵਰਗਾ ਵਿੱਚੋਂ ਇਹ ਅੰਤਰੀਵ ਮੁੱਲਾਂ ਨੂੰ ਅੰਤਰੀਕ ਮੁੱਲਾਂ ਨਾਲੋਂ ਵਧੇਰੇ ਜਰੂਰੀ ਹੁੰਦੇ ਹਨ ਕਯੋਂਕਿ ਅੰਤਰੀਕ ਮੁੱਲ ਬਾਹਰਮੁਖੀ ਹੁੰਦੇ ਹਨ ਅਤੇ ਸਮੇ ਤੇ ਸਥਾਨ ਦੁਆਰਾ ਅਨੁਬੰਧਿਤ ਹੁੰਦੇ ਹਨ ਜਦੋਂ ਕੀ ਅੰਤਰੀਵ ਮੁੱਲ ਸਰਵਵਿਆਪਕ ਅਤੇ ਸਥਾਈ ਹੁੰਦੇ ਹਨ | ਕੁਝ ਸਿੱਖਿਆ ਸ਼ਾਸਤਰੀ ਵਧੇਰੇ ਕਰਕੇ ਪਥਾਰਥਵਾਦੀ, ਆਂਤਰਿਕ ਮੁੱਲ ਨੂੰ ਅੰਤਰਿਵੀ ਮੁੱਲ ਨਾਲੋਂ ਉੱਚ ਮੰਦੇ ਹਨ |
ਮੁੱਲ ਦੀ ਦਰਜੇਬੰਦੀ ਦੀ ਵਿਵਾਦੀ ਮਾਮਲਾ, ਪਾਠਕ੍ਰਮ ਦੀ ਸਰਚਣ ਵਿੱਚ ਬਹੁਤ ਮੁਸ਼ਕਿਲ ਪੈਦਾ ਕਰਦਾ ਹੈ| ਇਹ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਕੀ ਅੰਤਰੀਕ ਮੁੱਲ ਨਾਲੋਂ ਸੰਬੰਧਿਤ ਵਿਸ਼ਿਆਂ ਨੂੰ ਅੰਤਰੀਵੀ ਮੁੱਲ ਨਾਲੋਂ ਨਾਲ਼ ਸੰਬੰਧਿਤ ਵਿਸ਼ਿਆਂ ਤੋਂ ਉੱਪਰ ਹੇਠਾਂ ਜਾਂ ਬਰਾਬਰ ਰੱਖਿਆ ਜਾਵੇ |
ਪਰੰਤੂ ਇਹ ਸਪਸ਼ਟ ਹੈ ਕੀ ਵੱਖ ਵੱਖ ਕਿਸਮ ਦੇ ਮੁੱਲ ਆਪਸ ਵਿੱਚ ਅੰਤਰ ਸੰਬੰਧਿਤ ਹਨ ਅਤੇ ਬੱਚੇ ਦੇ ਪ੍ਰਗਤੀਵਾਦ ਵਾਧੇ ਤੇ ਵਿਕਾਸ ਲਈ ਜਰੂਰੀ ਹਨ| ਇਸ ਲਈ ਸਿੱਖਿਆ ਮੁੱਲ ਦੀ ਦਰਜੇਬੰਦੀ ਵਾਧੇ ਤੇ ਵਿਕਾਸ ਲਈ ਜਰੂਰੀ ਹਨ ਇਸ ਲਈ ਸਿੱਖਿਆ ਜਰੂਰੀ ਹੈ ਪਰੰਤੂ ਸਭ ਪ੍ਰਕਾਰ ਦੇ ਮੁੱਲ ਬੱਚੇ ਦੇ ਸਮੁੱਚੇ ਏ ਉਪਯੁਕਤ ਵਿਕਾਸ ਲਈ ਬਹੁਤ ਜਰੂਰੀ ਹੈ |
Comments