Psychology perspective of education solved questions papers in Punjabi



 

 

1. ਸਿੱਖਿਆ ਦੇ ਮਨੋਵਿਗਿਆ  ਦੀ ਪ੍ਰਕਿਰਤੀ ਵਿਚਾਰੋ|

ਸਿੱਖਿਆ ਮਨੋਵਿਗਿਆਨ , ਮਨੋਵਿਗਿਆਨ ਦੀ ਇੱਕ ਸ਼ਾਖਾ ਹੈ= ਦੂਸਰੇ ਵਿਗਿਆਨ  ਦੀ ਤਰ੍ਹਾਂ, ਮਨੋਵਿਗਿਆਨ ਦੇ ਦੋ ਪਹਿਲ ਹਨ| ਮੂਲ ਅਤੇ ਵਿਹਾਰਕ| ਇਸ ਦਾ ਮੂਲ ਪਹਿਲ ਮੋਲੀਕ ਸਿਧਾਂਤਾ ਦੀ ਉਤਪਤੀ ਅਤੇ ਖੋਜ ਨਾਲ ਸੰਬੰਧਿ ਹੈ ਜਦਕਿ ਵਿਹਾਰਕ ਪਹਿਲੂ ਇਸ ਦਾ ਕ੍ਰਿਆਤਮਕ ਮੂਲ ਹੈ|

ਸਿੱਖਿਆ ਪ੍ਰਕਿਰਿਆ ਅਨੋਵਿਗਯਾਨ ਦੇ ਗਿਆਨ ਅਤੇ ਨਿਰਭਰ ਹੈ= ਆਧੁਨਿਕ ਸਿੱਖਿਆ ਪ੍ਰਕਿਰੀਰੀਆ ਮਨੋਵੋਗਯਾਨ ਦੇ ਗਿਆਨ ਤੇ ਨਿਰਭਰ ਹੈ| ਇਸ ਲਈ ਸਿੱਖਿਆ ਮਨੋਵਿਗਯਾਂਨ ਸਿੱਖਿਆ ਸਮੀਆਸੀਆਵਾਂ ਤੇ ਲਾਗੂ ਹੋਣ ਵਾਲਾਂ ਮਨੋਵਿਗਿਆਨ ਹੈ| ਸਿੱਖਿਆ ਮਨੋਵਿਗਿਆਨ ਸਿੱਖਣ ਦੀ ਸਥਿਤੀ ਵਿੱਚ ਸਿਖਿਆਰਥੀ ਦੇ ਵਿਵਹਾਰ ਅਤੇ ਸਿੱਖਣ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ| ਇਸ ਦਾ ਗਿਆਨ ਅਧਿਆਪਕ ਨੂੰ ਆਪਣੇ ਕੰਮ ਆਪਣੇ ਵਿਦਿਆਰਥੀ ਅਤੇ ਸਮਾਜ ਨੂੰ ਸਮਝਣ ਅਤੇ ਸਿਖਲਾਈ ਵਿਧੀਆਂ ਨੀਂ ਸੁਧਾਰਨ ਵਿੱਚ ਸਹਾਇਤਾ ਕਰਦਾ ਹੈ|

ਸਿੱਖਿਆ ਮਨੋਵਿਗਿਆਨ ਵਿੱਚ ਮਨੋਵਿਗਿਆਨਿਕ ਕ ਮੁਸ਼ਕਿਲ ਦਾ ਅਧਿਐਨ ਕਿੱਤਾ ਜਾਂਦਾ ਹੈ= ਸਿੱਖਿਆ ਮਨੋਵਿਗਿਆਨ ਦੀ ਇੱਕ ਵਿਹਾਰਕ ਸ਼ਾਖਾ ਹੈ ਜਿਸ ਵਿੱਚ ਸਿੱਖਿਆ ਸਬੰਧੀ ਮਨੋਵਿਗਯਾਨਕ ਮੁਸ਼ਕਿਲ ਦਾ ਅਧਿਐਨ ਕੀਤਾ ਜਾਂਦਾ ਹੈ| ਇਸ ਵਿੱਚ ਵਿਦਿਆਰਥੀਆ ਦੀਆ ਪ੍ਰਾਪਤੀਆ ਦਾ ਮਾਪਣ, ਅਧਿਆਪਨ ਤਕਨੀਕਾ ਦਾ ਸੁਧਾਰ ਅਤੇ ਵਿਸ਼ੇਸ਼ ਬਾਲਕ ਦੇ ਅਧਿਐਨ ਸ਼ਾਮਿਲ ਹੈ| 

1. ਵਾਧੇ ਅਤੇ ਵਿਕਾਸ ਵਿਚਲਾ ਅੰਤਰ ਸਪਸ਼ਟ ਕਰੋ 

ਵਾਧਾ 

ਵਾਧੇ ਤੋਂ ਭਾਵ ਹੈ ਕੱਦ ਅਤੇ ਭਾਰ ਵਿੱਚ ਵਾਧੇ ਤੋਂ ਹੈ|

ਵਾਧਾ ਨੰਬਰ ਮੁਲਕ ਹੁੰਦਾ ਹੈ| ਇੱਕ ਬੱਚੇ ਦਾ ਕੱਦ ਅਤੇ ਭਾਰ ਮਾਪਯਾ ਜਾਂ ਸਕਦਾ ਹੈ|

ਵਾਧਾ ਪ੍ਰਾਣੀ ਦੇ ਅੰਦਰ ਵਾਪਰਦਾ ਹੈ|

ਵਾਧੇ ਨੂੰ ਤੰਗ ਵਿਚਾਰ ਨਾਲ ਵਰਤਿਆ ਜਾਂਦਾ ਹੈ ਕਯੋਂਕਿ ਇਹ ਵਿਅਕਤੀ ਦੇ ਖਾਸ ਪੜਾਅ ਵਿੱਚ ਤਬਦੀਲੀਆ ਨੂੰ ਪੇਸ਼ ਕਰਦਾ ਹੈ |

ਵਾਧਾ ਕ੍ਰਮਬੱਧ ਹੈ ਕਯੋਂਕਿ ਉਮਰ, ਕੱਦ, ਭਾਰ ਵਿੱਚ ਵਾਧੇ ਨੂੰ ਆਰਾਮ ਨਾਲ ਦੇਖਿਆ ਜਾ ਸਕਦਾ ਹੈ|

ਵਾਧਾ ਕੇਵਲ ਸਰੀਰਕ ਪਰਪੱਕਤਾ ਦੇ ਨਤੀਜੇ ਵਜੋਂ ਹੁੰਦੀ ਹੈ|

ਵਿਕਾਸ 

ਵਿਕਾਸ ਦਾ ਅਰਥ ਹੈ ਸ਼ਰੀਰ ਦੇ ਢਾਂਚੇ, ਸ਼ਕਲ, ਆਕਾਰ ਵਿੱਚ ਸਮੁੱਚੇ ਪਰਿਵਰਤਨ|

ਵਿਕਾਸ ਗੁਣਾਤਮਕ ਹੈ| ਕੇਵਲ ਨਿਰੀਖਣ ਰਾਹੀਂ ਹੀ ਇੱਕ ਬੱਚੇ ਵਿੱਚ ਸਮੁਹਿਕ ਸੁਧਾਰ ਜਾਣਨ ਸੰਭਵ ਹੁੰਦਾ ਹੈ|

ਵਿਕਾਸ ਅੰਦਰੂਨੀ ਸਮਰੱਥ ਅਤੇ ਅਨੁਭਵਾਂ ਹਾਲਾਤਾਂ ਦੋਵੇਂ ਨਾਲ ਸੰਬੰਧਿਤ ਹੈ

ਵਿਕਾਸ ਜਿਆਦਾ ਵਿਸ਼ਾਲ ਅਤੇ ਸੂਝ ਵਾਲਾਂ ਸ਼ਬਦ ਹੈ| ਜੇਹੜਾ ਸਬ ਪ੍ਰਕਾਰ ਦੇ ਮਨੋਂ ਸਰੀਰਕ ਤਬਦੀਲੀਆ ਨਾਲ ਸੰਬੰਧਿਤ ਹੈ |

2. ਭਾਰਤ ਵਿੱਚ ਕਿਸ਼ੋਰਾਂ ਦੀਆ ਸਮੱਸਿਆ ਵਿਚਾਰੋ |
1. ਤੀਬਰ ਭਾਵ ਤਮਕ ਤਣਾਓ= ਓਹਨਾਂ ਵਿੱਚ ਤੀਬਰ ਭਾਵ ਤਮਕ ਤਣਾਓ ਸਰੀਰਕ ਤਬਦੀਲੀਆ ਕਰਕੇ ਹੋ ਸਕਦਾ ਹੈ|
2. ਸੰਘਰਸ਼ ਦੀ ਸੰਭਾਵਨਾ= ਓਹਨਾਂ ਵਿੱਚ ਸਰੀਰਕ ਸ਼ਕਲ ਅਤੇ ਕਿਰਿਆਵਾਂ ਵਿੱਚ ਲਚਕੀਲਾ ਪ ਹੁੰਦਾ ਹੈ| ਹਰ ਕਿਸ਼ੋਰ ਬੱਚੇ ਨੂੰ ਲੋਕਾਂ ਦੇ ਨਵੇ ਸੰਸਾਰ ਅਤੇ ਨਵੇ ਰੋਲਾ ਪ੍ਰਤੀ ਆਪਣੇ ਆਪ ਨੂੰ ਅਨੁਕੂਲ ਕਰਨ ਚਾਹੀਦਾ ਹੈ|
3. ਚਿੰਤਾ ਅਤੇ ਤਣਾਓ=ਓਹਨਾਂ ਵਿੱਚ ਸਮਾਜਿਕ ਉਮੀਦ ਨੂੰ ਬਦਲਣ ਅਤੇ ਵਿਵਹਾਰ ਦੇ ਨਵੇ ਨਮੂਨੀਆ ਨਾਲ ਸਮਾਯੋਜਨ ਕਰਨ ਦੀ ਲੋੜ ਹੁੰਦੀ ਹੈ| 
4. ਘਰ ਉਪਰ ਨਿਰਭਰਤਾ= ਓਹਨਾਂ ਵਿੱਚ ਆਪਣੇ ਮਾਪੇਂ ਤੋਂ ਅਲਗ ਆਪਣੀ ਪਛਾਣ ਬਣਾਉਣ ਦੀ ਲੋੜ ਹੁੰਦੀ ਹੈ| ਇਹ ਓਹ ਅਵਸਥਾ ਹੁੰਦੀ ਹੈ ਜਿਸ ਦੌਰਾਨ ਕਿਸ਼ੋਰਾ ਨੂੰ ਅਜ਼ਾਦੀ ਦੀ ਖਾਹਸ਼ ਕਿਸੇ ਹੋਰ ਅਵਸਥਾ ਨਾਲ ਆਕ੍ਰਮਣ ਹੁੰਦੀ ਹੈ|
5. ਬੌਧਿਕ ਵ੍ਰਿਧੀ= ਬੌਧਿਕ ਵ੍ਰਿਧੀ ਅਤੇ ਆਲੋਚਨਾ ਤਮ ਯੋਗਤਾ ਕਰਕੇ ਮਾਪੇ ਤੇ ਸਹੋਂਦਰਾ ਨਾਲ ਸੰਘਰਸ਼ ਅਤੇ ਮਾਪੇ ਪ੍ਰਤੀ ਆਗਯਅਕਾਰੀ ਹੋਣ ਦੀ ਅਵਸਥਾ ਪਰਿਵਾਰ ਨਾਲ ਅਸੰਤੋਸ਼ਜਨਕ ਸੰਬੰਧ ਨੂੰ ਜਨਮ ਦਿੰਦੀ ਹੈ|

 

 

4.ਕਿਸ਼ੋਰਾ ਉਤੇ ਵਿਭਿੰਨ ਸਭਿਆਚਾਰ ਦਾ ਪ੍ਰਭਾਵ ਉਲੇਖਾਂ 

ਵਿਅਕਤੀ ਸਮਾਜ ਵਿੱਚ ਰਹਿੰਦਾ ਹੈ ਅਤੇ ਹਰ ਸਮਾਜ ਦਾ ਆਪਣਾ ਹੀ ਅਸਭਿਆਚਾਹੁੰਦਾ ਹੈ| ਵਿਅਕਤੀ ਤੇ ਵਿਵਹਾਰ ਤੇ ਸਮਾਜ ਅਤੇ ਸਭਿਆਚਾਰ ਦਾ ਪ੍ਰਭਾਵ ਪੈਣਾ ਜਰੂਰੀ ਹੈ| ਸਭਿਆਚਾਰ ਦੀਆਂ ਕਦਰਾਂ ਕੀਮਤ ਜੇਹੜੀਆਂ ਮਨੁੱਖ ਵਿਵਹਾਰ ਤੇ ਪ੍ਰਭਾਵ ਪਾਉਂਦੀਆਂ ਹਨ ਓਹ ਓਸ ਵਿਅਕਤੀ ਦੇ ਵਿਵਹਾਰ ਨੂੰ ਨਿਰਧਾਰਿਤ ਕਰਦਿਆਂ ਹਨ| ਕਿਸੇ ਸਮਾਜ ਦੇ ਸਭਿਆਚਾਰ ਵਿਵਹਾਰ ਨੂੰ ਨਿਯੰਤਰਤ ਕਰਦਾ ਹੈ ਨਿਰਦੇਸ਼ਤ ਕਰਦਾ ਹੈ ਅਤੇ ਉਸ ਵਿੱਚ ਪਰਿਵਰਤਨ ਲਿਆਉਂਦਾ ਹੈ|

ਕਿਸੇ ਸਮਾਜ ਦਾ ਸਭਿਆਚਾਰ ਉਸਦੇ ਭੂਤ ਕਾ ਦੇ ਪਤ੍ਰਿਕ ਪੂੰਜੀ ਹੈ| ਹਰੇਕ ਸਮਾਜ ਦਾ ਹੀ ਆਪਣਾ ਹੀ ਸਭਿਆਚਾਰਕ ਪਿਤਰੀਂਧਨ ਹੁੰਦਾ ਹੈ | ਇੱਕ ਬੱਚਾ ਆਪਣੇ ਵੰਵਡੇਰੇ ਤੋਂ ਸਭਿਆਚਾਰਕ ਪੂੰਜੀ ਪ੍ਰਾਪਤ ਕਰਦਾ ਹੈ|

ਸਭਿਆਚਾਰ ਮਨੁੱਖ ਵੱਲੋਂ ਬਣਾਇਆ ਗਿਆ ਵਾਤਾਵਰਣ ਦਾ ਹਿਸਾ ਹੈ | ਮਨੁੱਖ ਸਭਿਆਚਾਰ ਨੂੰ ਸਿਰਜਦਾ ਹੈ ਅਤੇ ਸਭਿਆਚਾਰ ਦਾ ਸਿਖਿਆਰਥੀ ਹੈ | ਸਭਿਆਚਾਰ ਸਮਾਜਿਕ ਉਤੇਜਕ ਸਥਿਤੀ ਦੀ ਉਪਜ ਹੈ| ਰਹਾਇਸ਼ੀ ਨਿਵਾਸ ਸਥਾਨ, ਕੱਪੜੇ ਸੰਦ, ਸੰਚਾਰ ਦੇ ਤਰੀਕੇ , ਆਵਾਜਾਈ ਦੇ ਸਾਧਨ, ਭਾਸ਼ਾ, ਧਰਮ ਆਦਿ ਮਨੁੱਖ ਵੱਲੋਂ ਪੈਦਾ ਕਰਦਾ ਹੈ| ਮਨੁੱਖ ਹੀ ਸਭਿਆਚਾਰ ਪੈਦਾ ਕਰਦਾ ਹੈ , ਸਭਿਆਚਾਰਕ ਵਸਤੂਆਂ ਇਕੱਠਿਆਂ ਕਰਦਾ ਹੈ ਅਤੇ ਆਉਣ ਵਾਲੀ ਵੰਸ਼ ਨੂੰ ਪੇਸ਼ ਕਰਦਾ ਹੈ| ਬਹੁਤ ਸਾਰੇ ਸਮਾਜਿਕ ਸਭਿਆਚਾਰਿਕ ਪਰਭਾਵ ਮਾਪੇਂ, ਅਧਿਆਪਕ, ਹਾਣੀਆਂ, ਸਾਥਿਆ ਅਤੇ ਹੋਰ ਲੋਕਾਂ ਵੱਲੋਂ ਪਾਏ ਜਾਂਦੇ ਹਨ| ਅਖ਼ਬਾਰ, ਰਸਾਲੇ, ਪੁਸਤਕ ਆਦਿ ਇਸ ਵਿੱਚ ਯੋਗਦਾਨ ਪਾਉਂਦੇ ਹਨ|

 

6. ਸੂਝ ਬੂਝ ਪਰਖਣ ਵਾਲੀਆਂ ਪਰਖਾਂ ਦੇ ਲਾਭਾਂ ਅਤੇ ਸੀਮਾਵਾਂ ਦੀ ਚਰਚਾ ਕਰੋ 

ਸਿੱਖਿਆ ਦੇ ਖੇਤਰ ਵਿੱਚ ਬੁੱਧੀ ਟੈਸਟ ਦੇ ਬਹੁਤ ਲਾਭ ਹਨ, ਜਿੰਨਾਂ ਦਾ ਵੇਰਵਾ ਹੇਠਾਂ ਦਿੱਤਾ ਜਾਂ ਰਿਹਾ ਹੈ|

1. ਭਵਿਖਬਾਣੀ ਕਰਨ ਵਿੱਚ ਸਹਾਈ= ਬੁੱਧੀ ਟੈਸਟ ਰਾਹੀਂ ਵਿਦਿਆਰਥੀਆ ਦੀ ਬੁੱਧੀ ਪੱਧਰ ਦਾ ਪਤਾ ਲੱਗਾਇ ਜਾਂ ਸਕਦਾ ਹੈ ਅਤੇ ਬੁੱਧੀ ਪੱਧਰ ਜਾਣ ਕੇ ਓਹਨਾਂ ਦੀ ਪ੍ਰਾਪਤੀ ਬਾਰੇ ਪੂਰਵ ਅਨੁਮਾਨ ਲੱਗਾਇ ਜਾਂ ਸਕਦਾ ਹੈ ਕੀ ਬੱਚਾ ਸਕੂਲ ਦੇ ਕੰਮ ਵਿੱਚ ਉੱਨਤੀ ਕਰੇਗਾ ਜਾਂ ਨਹੀਂ| ਇਸਲਈ ਅਸੀਂ ਇਹਨਾਂ ਟੈਸਟ ਰਾਹੀਂ ਕਿਸੇ ਬੱਚੇ ਦੀ ਸਫਲਤਾ ਜਾਂ  ਅਸਫਲਤਾ ਆਰ ਭਵਿਖਬਾਣੀ ਕਰ ਸਕਦੇ ਹਾਂ|
2. ਪਾਉਣ ਵਿਧੀਆਂ ਲਈ ਸਹਾਇ= ਬੁੱਧੀ ਟੈਸਟ ਦੀ ਮਦਦ ਨਾਲ ਅਸੀਂ ਬਚੇਂ ਨੂੰ ਵਰਗੀਕਰਣ ਅਨੁਸਾਰ ਟੋਲੀਆਂ ਵਿੱਚ ਵੰਡ ਸਕਦੇ ਹਨ| ਅਸੀਂ ਓਹਨਾਂ ਵਿੱਚੋਂ ਪਰਭਾਵਸ਼ਾਲੀ, ਸਧਾਰਨ ਬੁੱਧੀ, ਅਤੇ ਮੰਦ ਬੁੱਧੀ ਵਾਲੇ ਬਚੇ ਦੀ ਚੋਣ ਕਰ ਸਕਦੇ ਅਤੇ ਓਹਨਾਂ ਦੇ ਵੱਖਰੇ ਵੱਖਰੇ ਸੈਕਸ਼ਨ ਬਣਾ ਕੇ ਓਹਨਾਂ ਦੀਆਂ ਮਾਨਸਿਕ ਲੋੜ ਅਨੁਸਾਰ ਸਿਖਾਇਆ ਜਾਂ ਸਕਦਾ ਹੈ|
3ਕੋਰਸਾਂ ਦੀ ਚੋਣ ਵਿੱਚ ਸਹਾਇ= ਵਿਦਿਆਰਥੀ ਦੇ ਕੋਰਸ ਦੀ ਚੋਣ ਦਾ ਆਧਾਰ ਵਿ ਬੁੱਧੀ ਟੈਸਟ ਰਾਹੀਂ ਕੀਤਾ ਜਾਂ ਸਕਦਾ ਹੈ| ਕਈ ਵਿਸ਼ਿਆਂ ਵਿੱਚ ਜਿਵੇਂ ਵਿਗਿਆਨ ਤੇ ਗਣਿਤ ਆਦਿ  ਵਿੱਚ ਉੱਚ ਪੱਧਰ ਦੀ ਅਮੂਰਤ ਬੁੱਧੀ ਦੀ ਲੋੜ ਹੁੰਦੀ ਹੈ| ਅਤੇ ਕਈ ਵਿਸ਼ਿਆਂ ਵਿੱਚ ਘੱਟ ਪੱਧਰ ਦੀ ਬੁੱਧੀ ਦੀ| 
4. ਸਿਵਲ ਸੇਵਾਵਾਂ ਲਈ ਲਾਭਕਾਰੀ= ਆਜਕੱਲ ਬੁੱਧੀ ਟੈਸਟ ਦੀ ਵਰਤੋਂ ਸੈਨਿਕ ਟੈਸਟ ਦੀ ਮਾਨਸਿਕ ਰੋਗੀਆਂ ਦੇ ਰੋਗ ਨੂੰ ਸਮਝਣ ਤੇ ਓਹਨਾਂ ਦਾ ਇਲਾਜ ਵਿੱਚ ਚਿਕਿਤਸਕ ਅਨੋਵਿਗਯਾਨਿਕ ਦੀ ਮਦਦ ਕਰਨ ਦਾ ਬਹੁਤ ਵੱਡ ਹੱਥ ਹੈ|

 

7. ਸਿੱਖਿਆ ਦੇ ਪ੍ਰਾਇਮਰੀ ਨਿਯਮ ਵਿਚਾਰੋ 

ਸਿੱਖਣ ਦੇ ਪ੍ਰਮੁੱਖ ਪ੍ਰਾਇਮਰੀ ਨਿਯਮ 3 ਪ੍ਰਕਾਰ ਦੇ ਹਨ 

ਤਤਪਰਤਾ ਦਾ ਨਿਯਮ 

ਅਭਿਆਸ ਦਾ ਨਿਯਮ 

ਪ੍ਰਭਾਵ ਦਾ ਨਿਯਮ 

ਤਤਪਰਤਾ ਦਾ ਨਿਯਮ= ਤਤਪਰਤਾ ਤੋਂ ਭਾਵ ਹੈ ਕੀ ਜਦੋਂ ਕੋਈ ਜੀਵ ਅਨੁਕਰਿਆਕਰਨ ਲਈ ਤਿਆਰ ਹੋਵੇ ਤਾਂ ਉਸ ਦੀ ਅਨੁਕਰਿਆ ਠੀਕ ਹੁੰਦੀ ਹੈ | ਇਸ ਨਿਯਮ ਅਨੁਸਾਰ ਜਦੋਂ ਵਿਅਕਤੀ ਸਿੱਖਣ ਲਈ ਮਾਨਸਿਕ ਤੋਰ ਤੇ ਤਿਆਰ ਹੁੰਦਾ ਹੈ ਤਾਂ ਓਹ ਤੇਜੀ ਨਾਲ ਸਿੱਖਦਾ ਹੈ ਅਤੇ ਸਿੱਖਣ ਨਾਲ ਉਸ ਨੂੰ ਸੰਤੁਸ਼ਟਤਾ ਮਿਲਦੀ ਹੈ| ਸਿੱਖਣ ਵਾਲਾਂ ਵਿਅਕਤੀ ਤਾਂ ਹੀ ਸਿੱਖੇਗਾ ਜੇ ਓਹ ਮਾਨਸਿਕ ਤੋਰ ਦੇ ਸਿੱਖਣ ਦਾ ਇੱਛੁਕ ਹੋਵੇਗਾ| ਇੱਕ ਬੱਚਾ ਜੇ ਓਹ ਕਮ ਕਰਨ ਦਾ ਇੱਛਕ ਹੋਵੇ ਅਤੇ ਉਸ ਨੂੰ ਕਮ ਕਰਨ ਦਿੱਤਾ ਜਾਵੇ ਤਾਂ ਓਹ ਖੁਸ਼ ਹੋਵੇਗਾ ਜੇ ਉਸ ਨੂੰ ਕਮ ਕਰਨ ਤੋਂ ਰੋਕ ਦਿੱਤਾ ਜਾਵੇ ਤਾਂ ਓਹ ਗੁੱਸ ਵਿੱਚ ਆ ਜਾਵੇਗਾ ਇਸ ਲਈ ਇਸ ਨਿਯਮ ਨੂੰ ਮਾਨਸਿਕ ਝੁਕ ਜਾਂ  ਦਿਸ਼ਾ  ਵਿ ਕਾਹਦੇ ਹਨ|

ਅਭਿਆਸ ਦਾ ਨਿਯਮ= ਇਸ ਨਿਯਮ ਨੂੰ ਆਦਤ ਨਿਰਮਾਣ ਦਾ ਨਿਯਮ ਵਿ ਕਹ ਜਾਂਦਾ ਹੈ| ਇਸ ਨਿਯਮ ਦਾ ਅਰਥ ਹ ਹੈ ਕੀ ਜੇਕਰ ਕਿਸੇ ਕਰਿਆ ਨੂ ਬਾਰ ਬਾਰ ਦੋਹਰੀਆ ਜਾਵੇ ਤਾਂ ਓਹ ਕਰਿਆ ਜਾਂ ਕਾਰਜ ਮਜ਼ਬੂਤ ਹੋ ਜਾਂਦਾ  ਹੈ ਅਭਿਆਸ ਦੀ ਘਾਟ ਯਾਦ ਕੀਤੇ ਵਿਸ਼ੇ ਨੂੰ ਕਮਜ਼ੋਰ ਬਣ ਦਿੰਦੀ ਹੈ ਜਿੰਨਾਂ ਜਿਆਦਾ ਅਸੀਂ ਅਭਿਆਸ ਕਰਦੇ ਹਾ ਓਹਨਾਂ ਹੀ ਜਿਆਦਾ ਸਾਡੇ ਮਨ ਅਤੇ ਦਿਮਾਗ ਵਿੱਚ ਉਸ ਦੀ ਧਾਰਨ ਹੋ ਜਾਂਦੀ ਹੈ  |

ਪਰਭਾਵ ਦਾ ਨਿਯਮ= ਜਦੋਂ ਕਿਸੇ ਕਰਿਆ ਦੇ ਫਲਸਰੂਪ ਸੰਤੁਸ਼ਟੀ, ਸੁਖ ਅਤੇ ਆਨੰਦ ਪ੍ਰਾਪਤ ਹੁੰਦਾ ਹੈ ਤਾਂ ਉਸ ਕਰਿਆ ਨੂੰ ਜੀਵ ਬਾਰ ਬਾਰ ਕਰਨਾ ਚਾਹੀਦਾਂ ਹੈ | ਇਸ ਦੇ ਉਲਟ ਜੇ ਕਿਸੇ ਕਰਿਆ ਦਾ ਪ੍ਰਭਾਵ ਅਸੰਤੁਸ਼ਟ ਜਾਂ ਦੁਖੀ ਕਰਨ ਵਾਲਾਂ ਹੈ ਤਾਂ ਉਸ ਨੂੰ ਨਹੀਂ ਕਰਦੇ |


8. ਸਿੱਖਿਆ ਪ੍ਰਾਪਤੀ ਦੀ ਪ੍ਰਕ੍ਰਿਆ ਦਰਜ ਕਰੋ 

ਸਿੱਖਣਾ ਜ਼ਿੰਦਗੀ ਭ ਦੀ ਪ੍ਰਕ੍ਰਿਆ ਹੈ ਇਹ  ਪ੍ਰਕ੍ਰਿਆ ਜਨਮ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਦੇ ਮਰਨ ਤਕ ਚਲਦੀ ਰਹਿੰਦੀ ਹੈ| ਇਹ ਬੱਚੇ ਦੇ ਨਿਰਮਾਣ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਦੀ ਕਬਰ ਤਕ ਜਾਰੀ ਰਹਿੰਦੀ ਹੈ| ਇਹ ਇਹ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ| ਅਤੇ ਬੱਚਾ ਸਾਰੀ ਜ਼ਿੰਦਗੀ ਆਪਣੇ ਤਜ਼ਰਬੇ ਰਹੀ ਸਿੱਖਦਾ ਰਹਿੰਦਾ ਹੈ | ਇੱਕ ਨਵ ਜਮੇਂ ਬੱਚੇ ਜਨਮ ਸਮੇ ਬੇਬਸ ਹੁੰਦਾ ਹੈ| ਪਰ ਓਹ ਆਪਣੇ ਆਲੈ ਦੁਆਲੇ ਦੇ ਵਾਤਾਵਰਣ ਨਾਲ ਆਪਣੇ ਅੱਪ ਨੂੰ ਢਾਲਣਾ ਹੋਲੀ ਹੋਲੀ ਸਿੱਖ ਲੈਂਦਾ ਹੈ | ਇਸ ਸੰਸਾਰ ਵਿੱਚ ਮਨੁੱਖੀ ਜੀਵ ਕੁਛ ਖਾਸ ਜਮਾਂਦਰੂ ਚੁੱਕਾ ਜਾਂ ਮਨੋਵਿਰਤੀਆਂ ਲੈ ਕੇ ਪੈਦਾ ਹੁੰਦਾ ਹੈ  ਜੇਹੜੇ ਉਸ ਦੀਆਂ  ਸ਼ੁਰੂ ਦੀਆ ਅਨੁਕਰਿਆਵਾਂ ਦਾ ਆਧਾਰ ਬਨਦੇ ਹਨ ਇਹ ਅਨੁਕਰਿਆਵਾਂ ਉਸ ਨੂੰ ਉਸ ਦੇ ਸਾਧਾਰਣ ਵਾਤਾਵਰਣ ਨਾਲ ਤਾਲ ਮੇਲ ਕਰਨ ਦੇ ਯੋਗ ਬਣਾਉਂਦੀਆਂ ਹਨ| ਪਰ ਵਿਅਕਤੀ ਇੱਕ ਗੁਚਲਦਾਰ ਵਾਤਾਵਰਣ ਵਿੱਚ ਰਹਿੰਦਾ ਹੈ ਅਤੇ ਹ ਜਮਾਂਦਰੂ ਪ੍ਰਵਿਰਤੀਆਂ ਉਸ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਘੱਟ ਹਨ| ਇਸ ਲਈ ਉਸ ਨੂੰ ਆਪਣੇ ਤਜਰਬੇ ਤੋਂ ਲਾਭ ਉਠਾਉਣਾ ਪੈਂਦਾ ਹੈ ਅਤੇ ਆਪਣੀਆਂ ਅਨੁਕਰੀਤੀਆਂ ਵਾਤਾਵਰਣ ਦੇ ਸੰਜੋਗ ਕਰਨ ਲਈ ਸਿੱਖਣ ਪੈਂਦਾ ਹੈ| ਇਸ ਅਨੁਸਾਰ ਅਸੀਂ ਕਹ ਸਕਦੇ ਹਨ ਕੀ ਸਿੱਖਾਂ ਯੋਗ ਅਨੁਕਰਿਆਵਾ ਨੂ ਗ੍ਰਹਿਕਰਨ ਦੀ ਪ੍ਰਕ੍ਰਿਆ ਹੈ|

 

9. ਪ੍ਰੇਰਣਾ ਦੀਆਂ ਕਿਸਮਾਂ ਵਿਚਾਰੋ 

ਮਨੁੱਖ ਜੀਵ ਵਿੱਚ ਕਈ ਸਰੀਰਕ ਅਤੇ ਮਨੋਵਿਗਯਾਨਿਕ ਲੋੜ ਹੁੰਦੀਆਂ ਹਨ| ਇਸ ਲਈ ਓਹਨਾਂ ਵਿੱਚ ਪ੍ਰੇਰਕ ਤੇ ਪ੍ਰਯੋਜਕ ਵੀ ਸਰੀਰਕ ਅਤੇ ਮਨੋਵਿਗਯਾਨਕ ਹੁੰਦੇ ਹਨ| ਲੋੜ ਪ੍ਰੇਰਕ ਅਤੇ ਪ੍ਰਯੋਜਨ ਸਾਰੇ ਹੀ ਅੰਤਰ ਸੰਬੰਧਿਤ ਹਨ |ਅਸੀਂ ਹਰ ਸਮੇ ਕਿਸੇ ਨਾ ਕਿਸੇ ਕਾਰਜ ਨੂੰ ਕਰਨ ਲਈ ਪ੍ਰੇਰਿਤ ਹੋ ਹੁੰਦੇ ਹਨ | ਮੁੱਖ ਤੋਰ ਤੇ ਪ੍ਰੇਰਣਾ ਦੋ ਪ੍ਰਕਾਰ ਦੀ ਹੁੰਦੀ ਹੈ |

1. ਬਾਹਰਲੀ ਪ੍ਰੇਰਣਾ 
2. ਅੰਤਰੀ ਪ੍ਰੇਰਣਾ 

ਬਾਹਰਲੀ ਪ੍ਰੇਰਣਾ = ਇਹ ਓਹ ਪ੍ਰੇਰਣਾ ਹੁੰਦੀ ਹੈ ਜੋ ਕਿਸੇ ਬਾਹਰਲੀ ਚੀਜ਼ ਰਾਹੀਂ ਪੈਦਾ ਕੀਤੀ ਜਾਂਦੀ ਹੈ | ਜਿਵੇਂ ਮਾਪੇ ਅਤੇ ਅਧਿਆਪਕ ਵੱਲੋਂ ਬਚੇਂ ਦੀ ਸ਼ਲਾਘਾ ਬਾਹਰਲੀ ਪ੍ਰੇਰਣਾ ਹੁੰਦੀ ਹੈ| ਇਸ ਪ੍ਰੇਰਣਾ ਦਾ ਸਿੱਖਿਆ ਵਿੱਚ ਮਹਾਨ ਸਥਾਨ ਹੈ| ਇਹ ਕਿਸੇ ਵਿਅਕਤੀ ਵਿੱਚ ਨਹੀਂ ਹੁੰਦੀ ਪਰ ਵਾਤਾਵਰਣ ਅਤੇ ਆਸ ਪਾਸ ਤੋਂ ਪੈਦਾ ਹੁੰਦੀ ਹੈ | ਬਾਹਰਲੀ ਪ੍ਰੇਰਣਾ ਦਾ ਅਰਥ ਹੈ ਧਨ, ਇਨਾਮ, ਪੁਰਸਕਾਰ, ਜਨਤਕ ਆਦਿ|

ਅੰਤਰੀਵ ਪ੍ਰੇਰਣਾ= ਵਿਅਕਤੀ ਕਈ ਪ੍ਰਕਾਰ ਦੀਆਂ ਕ੍ਰਿਆਵਾਂ ਵਿੱਚ ਰੁੱਝੇ ਰਹਿੰਦੇ ਹਨ ਜਿੰਨਾਂ ਵਿੱਚ ਕੋਈ ਸਪਸ਼ਟ ਇਨਾਮ ਨਹੀਂ ਮਿਲਦਾ | ਮਨੋਵਿਗਯਾਨੀਆਂ ਨੇ ਅਜਿਹੇ ਵਿਵਹਾਰ ਨੂੰ ਅੰਤਰੀਵ ਪ੍ਰੇਰਿਤ ਵਿਵਹਾਰ ਦੱਸਿਆ ਹੈ ਜੋ ਬਿਨਾਂ ਕਿਸੇ ਸਪਸ਼ਟ ਇਨਾਮ ਤੋਂ ਬਿਨਾਂ ਵਾਪਰਦਾ ਹੈ|

 

10. ਮਾਨਸਿਕ ਪੱਛਦੇਵੇ ਦਾ ਕਾਰਣ ਲਿਖੋ|

ਅਪਚਾਰਤਾ ਕੇਵਲ ਇੱਕ ਕਰਨ ਕਰਕੇ ਪੈਦਾ ਨਹੀਂ ਹੁੰਦੀ ਪਰ ਇਸ ਦੇ ਕਈ ਕਾਰਣ ਹੋ ਸਕਦੇ ਹਨ| 

1. ਜੀਵ ਵਿਗਯਾਨਕ ਕਾਰਕ=ਅਪਚਾਰਤਾ ਦਾ ਮੁੱਖ ਕਾਰਣ ਸਰੀਰਕ ਕਾਰਕ ਹੈ | ਜੀਵ ਕਾਰਕ ਹੀ ਬਚੇ ਵਿੱਚ ਭਾਵਾਤਮਕ  ਹਾਲਾਤਾਂ ਨੂੰ ਤੀਬਰ ਕਰਨ ਅਤੇ ਫਿਰ ਅਪਚਾਰੀ ਵਿਵਹਾਰ ਨੂੰ ਵਧਾਉਣ ਲਈ ਮੁੱਢਲੇ ਤੋਰ ਤੇ ਜਿੰਮੇਵਾਰ ਹੁੰਦੇ ਹਨ| ਜੀਵ ਵਿਗਿਆਨ ਕਾਰਕਾਂ ਵਿੱਚ ਜਮਾਂਦਰੂ ਮਾਨਸਿਕ ਕਮਜ਼ੋਰੀ, ਸਰੀਰਕ ਬਣਤਰ ਵਿੱਚ ਨੁਕਸ ਜਿਵੇਂ ਬੋਲੇ ਹੋਣਾ, ਅੰਨਾ ਹੋਣਾ ਆਦਿ ਵੀ ਅਪਚਾਰਤਾ ਪੈਦਾ ਕਰਦੇ ਹਨ|
2. ਸਮਾਜਿਕ ਤੇ ਵਾਤਾਵਰਨਿਕ ਕਾਰਕ= ਹਰ ਸਮਾਜ ਸਾਰੇ ਵਿਅਕਤੀ ਤੋਂ ਕਾਨੂੰ ਨੂੰ ਪਾਲਣ ਦੀ ਆਸ ਕਰਦਾ ਹੈ| ਪਰ ਜੇਹੜੇ ਬੱਚੇ ਸਮਾਜਿਕ ਆਦਰਸ਼ ਦੀ ਉਲੰਘਣਾ ਕਰਦੇ ਹਨ ਅਤੇ ਗੈਰ ਸਮਾਜੀ ਢੰਗ ਨਾਲ ਵਿਵਹਾਰ ਕਰਦੇ ਹਨ| 
3. ਸਭਿਆਚਾਰਕ ਕਾਰਕ= ਜਿਵੇਂ ਸਮਾਜਿਕ ਤਬਦੀਲੀਆਂ ਆ ਰਹੀਆਂ ਹਨ| ਓਵੇਹੀ ਸਾਡਾ ਸਭਿਆਚਾਰ ਹੋਰ ਗੁੰਝਲਦਾਰ ਬਣਦਾ ਜਾਂ ਰਿਹਾ ਹੈ| ਜਦੋਂ ਇੱਕ ਵਿਅਕਤੀ ਸਮਾਜਿਕ ਆਦਰਸ਼ਾਂ ਨਾਲ ਸਹਿਮਤ ਨਹੀਂ ਹੰਦਾ, ਤਾਂ ਓਹ ਸਮਾਜਿਕ ਕਾਨੂੰਨ ਪ੍ਰਤੀ ਸੰਘਰਸ਼ ਕਰਦਾ ਹੈ|
4. ਮਨਸੰਤਾਪੀ ਪ੍ਰਤੀਕ੍ਰਿਆ=ਜੇਹੜਾ ਕਿਸੇ ਬੰਧਸ਼ ਜਾਂ ਭਾਵੁਕ ਇੱਕਸਾਰਤਾ ਦੀ ਘਾਟ ਜਾਂ ਅਤਿ ਹਉਮੈ ਦੀ ਅਣਹੋਂਦ ਕਰਕੇ ਹੁੰਦਾ ਹੈ | ਅਜਿਹਾ ਬਾਲਕ ਲੜਾਕਾ, ਜ਼ਾਲਮ, ਜਿਦਦੀ ਵਾਲੇ ਸੁਭਾਅ ਵਾਲਾਂ ਹੁੰਦਾ ਹੈ |

Comments

Popular posts from this blog

Online Services Punjabi University Patiala

WALL MAGAZINE OBJECTIVE AND SIGNIFICANCE (STRENGTHING LANUAGE PROFICIENCY)

ASSESSMENT AND EVALUATION